ਜੈਪੁਰ — ਕੁੜੀਆਂ ਦੀ ਖੂਬਸੂਰਤੀ , ਬੋਲਚਾਲ, ਪਹਿਰਾਵਾ ਅਤੇ ਫੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਸਦੀਆਂ ਤੋਂ ਇਸੇ ਤਰ੍ਹਾਂ ਹੀ ਚਲੀ ਆ ਰਹੀ ਹੈ। ਪੁਰਾਣੇ ਜ਼ਮਾਨੇ ਦੀਆਂ ਮਹਾਰਾਣੀਆਂ ਅਤੇ ਰਾਜਕੁਮਾਰੀਆਂ ਵੀ ਅੱਜਕੱਲ੍ਹ ਦੀਆਂ ਅਦਾਕਰਾਂ ਤੋਂ ਘੱਟ ਨਹੀਂ ਸਨ। ਅੱਜ ਅਸੀਂ ਜਿਹੜੀ ਮਹਾਰਾਣੀ ਦੀ ਗੱਲ ਕਰ ਰਹੇ ਹਾਂ ਉਹ ਹੈ ਜੈਪੁਰ ਦੀ ਮਹਾਰਾਣੀ ਗਾਇਤਰੀ ਦੇਵੀ।
ਉਸ ਜ਼ਮਾਨੇ 'ਚ ਭਾਵੇਂ ਔਰਤਾਂ ਪਰਦੇ 'ਚ ਰਹਿੰਦੀਆਂ ਸਨ ਪਰ ਗਾਇਤਰੀ ਦੇਵੀ ਇਨ੍ਹਾਂ ਸਾਰਿਆਂ ਤੋਂ ਅਲਗ ਸੀ। ਉਨ੍ਹਾਂ ਦਾ ਲਾਈਫ ਸਟਾਈਲ ਰਾਜ ਘਰਾਣੇ ਤੋਂ ਬਿਲਕੁੱਲ ਵੱਖਰਾ ਸੀ। ਖੂਬਸੂਰਤੀ, ਫੈਸ਼ਨ ਅਤੇ ਸਟਾਈਲ ਦੇ ਲਈ ਇਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਹੀ ਨਹੀਂ ਮਹਾਰਣੀ ਦੇ ਸਟਾਈਲ ਨੂੰ ਅੱਜਕੱਲ੍ਹ ਦੀਆਂ ਅਦਾਕਾਰਾਂ ਵੀ ਅਪਨਾਉਂਦੀਆਂ ਹਨ।
ਗਾਇਤਰੀ ਦੇਵੀ ਨੇ ਹੀ ਪਹਿਲੀ ਵਾਰ ਸ਼ਿਫਾੱਨ ਦੀ ਸਾੜ੍ਹੀ ਪਾਈ ਸੀ ਅਤੇ ਅੱਜ ਤੱਕ ਉਨ੍ਹਾਂ ਦਾ ਸਟਾਈਲ ਹਰ ਕੁੜੀ ਅਪਨਾਉਂਦੀ ਹੈ। ਉਹ ਸਿਰਫ ਸਾੜ੍ਹੀ ਹੀ ਨਹੀਂ ਬਲਿਕ ਵੈਸਟਰਨ ਪਹਿਰਾਵਾ ਵੀ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਸਨ।
ਪਾਣੀ ਦੇ ਕਾਰਨ ਹੋ ਸਕਦੀ ਹੈ ਇਸ ਲੜਕੀ ਦੀ ਮੌਤ
NEXT STORY